ਮਨੋਰੰਜਨ: ਬਿੱਗ ਬੌਸ ਦਾ 18ਵਾਂ ਸੀਜ਼ਨ ਖ਼ਤਮ ਹੋ ਚੁੱਕਾ ਹੈ। ਦੱਸ ਦੱਈਏ ਕਿ ਕਰਨ ਮਹਿਰਾ ਨੂੰ ਬਿਗ ਬੌਸ 18 ਦਾ ਜੇਤੂ ਕਰਾਰ ਦਿੱਤਾ ਗਿਆ ਹੈ।ਬਿੱਗ ਬੌਸ 18’ ਟਰਾਫੀ ਦੀ ਦੌੜ ਵਿੱਚ ਕਰਨਵੀਰ ਮਹਿਰਾ, ਰਜਤ ਦਲਾਲ ਅਤੇ ਵਿਵੀਅਨ ਦਸੇਨਾ ਵਿਚਕਾਰ ਸਖ਼ਤ ਮੁਕਾਬਲਾ ਸੀ। ਇਸਦੇ ਨਾਲ ਹੀ ਵਿਵੇਆਨ ਦਸੇਨਾ ਸ਼ੋਅ ਦੇ ਪਹਿਲੇ ਰਨਰ-ਅੱਪ ਰਹੇ।
ਉਸਨੂੰ ਸ਼ੁਰੂ ਤੋਂ ਹੀ ਟਰਾਫੀ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ।ਕਰਨ ਪਹਿਲਾਂ ਵੀ ਖਤਰੋਂ ਕੇ ਖਿਲਾਡੀ ਦਾ ਵੀ ਖਿਤਾਬ ਜਿੱਤ ਚੁੱਕੇ ਹਨ। ਉਨ੍ਹਾਂ ਨੂੰ ਇਨਾਮ ਵਜੋਂ ਟਰਾਫ਼ੀ ਦੇ ਨਾਲ 50 ਲੱਖ ਰੁਪਏ ਦਾ ਨਕਦ ਇਨਾਮ ਵੀ ਮਿਲਿਆ ਹੈ।