ਪੰਚਾਇਤੀ ਫੰਡ ਦਾ ਇੱਕ ਇੱਕ ਪੈਸਾ ਪਿੰਡ ਦੇ ਵਿਕਾਸ ਉੱਤੇ ਖਰਚ ਕਰਾਂਗੇ

ਸਰਪੰਚ ਹਰਵਿੰਦਰ ਸਿੰਘ ਚਾਹਲ ਜੱਟਾਂ, ਬਲਾਚੌਰ: (ਜਗਮੇਲ ਸਿੰਘ ਢਿੱਲੋਂ, ਪੂਜਾ)-ਪਿੰਡ ਚਾਹਲ ਜੱਟਾਂ ਦੇ ਸਰਦਾਰ ਹਰਵਿੰਦਰ ਸਿੰਘ ਅਜਿਹੇ ਸਰਪੰਚ ਹਨ ਜਿਨਾਂ ਨੇ 24 ਸਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਅਤੇ ਹੁਣ ਪਿੰਡ ਵਾਸੀਆਂ ਦੀ ਸੇਵਾ ਕਰ ਰਹੇ ਹਨ । ਇਹਨਾਂ ਦਾ ਪਿੰਡ ਵਿੱਚ ਕਾਫੀ ਸਤਿਕਾਰ ਹੋਣ ਕਾਰਨ ਜਿਆਦਾਤਰ ਲੋਕਾਂ ਨੇ ਇਹਨਾਂ ਨੂੰ ਆਪ ਪ੍ਰੇਰਤ ਕੀਤਾ  ਕਿ ਉਹ ਸਰਪੰਚੀ ਦੀ ਚੋਣ ਲੜਨ । ਪਿੰਡ ਵਾਸੀਆਂ ਨੇ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਸਰਪੰਚ ਬਣਾਇਆ ਹੈ ਤਾਂ ਜੋ ਇਹ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ । ਸਰਪੰਚ ਹਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਦਾ ਜਿੱਥੇ ਤਹਿ ਦਿਲੋਂ ਧੰਨਵਾਦ ਕੀਤਾ ਹੈ ਉੱਥੇ ਕਿਹਾ ਹੈ ਕਿ ਉਹ ਪਿੰਡ ਵਾਸੀਆਂ ਦੇ ਭਰੋਸੇ ਉੱਤੇ ਪੂਰਾ ਉਤਰਨਗੇ, ਬਿਨਾਂ ਭਿੰਨ ਭੇਦ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡ ਦਾ ਸਰਵਪਖੀ ਵਿਕਾਸ ਕਰਵਾਉਣਗੇ ਕਿਸੇ ਨਾਲ ਕੋਈ ਭੇਦ ਭਾਵ ਜਾਂ ਵਿਤਕਰਾ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਪੰਚਾਇਤੀ ਫੰਡ ਦਾ ਇੱਕ ਇੱਕ ਪੈਸਾ ਪਿੰਡ ਦੇ ਵਿਕਾਸ ਉੱਤੇ ਖਰਚ ਕਰਨਗੇ । ਇਸ ਪਿੰਡ ਦੀ ਪੰਚਾਇਤ ਵਿੱਚ ਇੰਦਰਜੀਤ ਸਿੰਘ, ਸ਼ੀਤਲ, ਬਲਵੀਰ ਕੁਮਾਰ, ਹਰਜਿੰਦਰ ਕੌਰ ਪਤਨੀ ਪਰਮਜੀਤ ਸਿੰਘ, ਰਣਜੀਤ ਕੌਰ ਪਤਨੀ ਭੁਪਿੰਦਰ ਸਿੰਘ ਪੰਚਾਇਤ ਮੈਂਬਰ ਚੁਣੇ ਗਏ ਹਨ ।

Leave a Reply

Your email address will not be published. Required fields are marked *