ਨੂਰਪੁਰਬੇਦੀ ਦੇ ਪਿੰਡ ਬੜਵਾ ਦੇ ਰਹਿਣ ਵਾਲੇ ਹਰਪਿੰਦਰ ਸਿੰਘ ਦੀ ਨਿਕਲੀ 10 ਕਰੋੜ ਦੀ ਲਾਟਰੀ

ਰੋਪੜ : ਦਰਅਸਲ ਲੋਹਰੀ ਬੰਪਰ ਦੇ ਨਤੀਜੇ ਦਾ ਐਲਾਨ ਹੋਇਆ ਹੈ ਜਿਸ ’ਚ 10 ਕਰੋੜ ਦੀ ਲਾਟਰੀ  ਨੂਰਪੁਰਬੇਦੀ ਦੇ ਪਿੰਡ ਬੜਵਾ ਦੇ ਰਹਿਣ ਵਾਲੇ ਹਰਪਿੰਦਰ ਸਿੰਘ  ਦੀ ਨਿਕਲੀ ਹੈ। ਇਨਾਮ ਨਿਕਲਣ ਤੋਂ ਬਾਅਦ ਰੋਪੜ ਦੇ ਪੁਰਾਣਾ ਬੱਸ ਅੱਡੇ ਤੇ ਸਥਿਤ ਲਾਟਰੀ ਦੇ ਸ਼ਟਾਲ ਅਸ਼ੋਕਾ ਲਾਟਰੀ ਤੇ ਢੋਲ ਵੱਜਣੇ ਸ਼ੁਰੂ ਹੋ ਗਏ ਕਿਉਕਿ ਇਸੇ ਸਟਾਲ ਤੋਂ ਇਹ ਲਾਟਰੀ ਵਿਕੀ ਸੀ।

ਦੱਸ ਦਈਏ ਕਿ ਪੰਜਾਬ ਦੇ ਲਾਟਰੀ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਇੰਨੀ ਵੱਡੀ ਇਨਾਮੀ ਰਕਮ ਰੱਖੀ ਗਈ ਹੈ। ਇਸ ਕਾਰਨ ਲੋਹੜੀ ਮਕਰ ਸੰਕ੍ਰਾਂਤੀ ਬੰਪਰ-2025 ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ। ਜਾਣਕਾਰੀ ਅਨੁਸਾਰ ਲਾਟਰੀ ਇਨਾਮ ਦਾ ਜੇਤੂ ਹਰਪਿੰਦਰ ਸਿੰਘ ਕੁਵੈਤ ਵਿੱਚ ਟਰਾਲਾ ਚਲਾ ਕੇ ਡਰਾਈਵਰੀ ਕਰਦਾ ਹੈ ਤੇ ਅੱਜ ਕੱਲ ਆਪਣੇ ਘਰ ਆਇਆ ਹੋਇਆ ਹੈ। ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਲਾਟਰੀਆਂ ਖ਼ਰੀਦਦਾ ਸੀ ਪਰ ਇਨਾਮ ਉਸ ਨੂੰ ਪਹਿਲੀ ਵਾਰ ਨਿਕਲਿਆ ਹੈ। ਜਿਸ ਤੋਂ ਬਾਅਦ ਸਾਰਾ ਪਰਿਵਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਹੈ ਤੇ ਪਰਿਵਾਰ ਕੋਲੋਂ ਇਹ ਖੁਸ਼ੀ ਸਾਂਭੀ ਨਹੀਂ ਜਾ ਰਹੀ।

ਹਰਪਿੰਦਰ ਸਿੰਘ ਇੱਕ ਹਾਦਸੇ ਵਿੱਚ ਆਪਣੀ ਇੱਕ ਬਾਂਹ ਗਵਾ ਬੈਠਾ ਸੀ  ਤੇ ਉਸਦੇ ਬੇਟੇ ਦਵਿੰਦਰ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਕੋਈ ਆਪਣਆ ਕਾਰੋਬਾਰ ਕਰਨਗੇ। ਇਸੇ ਦੌਰਾਨ ਅਸ਼ੋਕਾ ਲੋਟਰੀ ਸਟਾਲ ਦੇ ਮਾਲਕ ਹੇਮੰਤ ਕੱਕੜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਾਟਰੀ ਸਟਾਲ ਤੋਂ ਵੱਡਾ ਇਨਾਮ ਨਿਕਲਿਆ ਜੋ ਕਿ ਪੂਰੇ ਪੰਜਾਬ ਤੇ ਰੁਪਨਗਰ ਜ਼ਿਲੇ ਵਿੱਚ ਕਾਫ਼ੀ ਵੱਡਾ ਇਨਾਮ ਹੈ ਤੇ ਇਹ ਰੂਪਨਗਰ ਜ਼ਿਲੇ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਇਨਾ ਵੱਡਾ ਲਾਟਰੀ ਵਿੱਚੋਂ ਇਨਾਮ ਮਿਲਣ ਜਾ ਰਿਹਾ ਹੈ।

Leave a Reply

Your email address will not be published. Required fields are marked *