ਡਿਪਟੀ CM ਅਰੁਣ ਸਾਵ ਦੇ ਭਤੀਜੇ ਦੀ ਰਾਨੀਦੇਹਰਾ ਵਾਟਰਫਾਲ ‘ਚ ਡੁੱਬਣ ਨਾਲ ਹੋਈ ਮੌਤ

ਜ਼ਿਲ੍ਹੇ ਦੇ ਸੈਰ ਸਪਾਟਾ ਸਥਾਨ ਰਾਨੀਦੇਹਰਾ ਵਾਟਰਫਾਲ ਵਿੱਚ ਨਹਾਉਂਦੇ ਸਮੇਂ 21 ਸਾਲਾ ਨੌਜਵਾਨ ਦੀ ਡੁੱਬਣ ਨਾਲ ਮੌਤ ਹੋ ਗਈ, ਨੌਜਵਾਨ ਦਾ ਨਾਮ ਤੁਸ਼ਾਰ ਸਾਹੂ ਹੈ। ਤੁਸ਼ਾਰ ਪ੍ਰਦੇਸ਼ ਦੇ ਡਿਪਟੀ ਸੀ.ਐਮ ਅਰੁਣ ਸਾਵ ਦਾ ਭਤੀਜਾ ਦੱਸਿਆ ਜਾਂਦਾ ਹੈ, ਉਹ ਆਪਣੇ ਦੋਸਤਾਂ ਨਾਲ ਪਿਕਨਿਕ ਮਨਾਉਣ ਗਿਆ ਸੀ। ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਜ਼ਿਲ੍ਹੇ ਦੇ ਸੰਘਣੇ ਜੰਗਲਾਂ ‘ਚ ਸਥਿਤ ਰਾਨੀਦੇਹਰਾ ਵਾਟਰਫਾਲ ਵਿੱਚ ਨਹਾਉਂਦੇ ਸਮੇਂ ਡੁੱਬਣ ਦੀਆਂ ਖ਼ਬਰਾਂ ਹਰ ਰੋਜ਼ ਆ ਰਹੀਆਂ ਹਨ, ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਹਰ ਰੋਜ਼ ਲੜਕੇ-ਲੜਕੀਆਂ ਦੇ ਡੁੱਬਣ ਦੀ ਖ਼ਬਰ ਆ ਰਹੀ ਹੈ। ਜਿਸ ਕਾਰਨ ਝਰਨੇ ਵਿੱਚ ਇਸ਼ਨਾਨ ਕਰਦੇ ਸਮੇਂ ਮੌਤ ਹੋ ਜਾਂਦੀ ਹੈ।

Leave a Reply

Your email address will not be published. Required fields are marked *