ਗੁਜਰਾਤ ‘ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਗਸ਼ਤ ਦੌਰਾਨ ‘ਹਰਾਮੀ ਨਾਲਾ’ ਖੇਤਰ ‘ਚ ਅੱਤ ਦੀ ਗਰਮੀ ਕਾਰਨ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਇਕ ਅਧਿਕਾਰੀ ਅਤੇ ਇਕ ਸਿਪਾਹੀ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਸੂਤਰਾਂ ਮੁਤਾਬਕ ਇਹ ਘਟਨਾ ਬੀਤੇ ਦਿਨ ਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਸਿਸਟੈਂਟ ਕਮਾਂਡੈਂਟ ਵਿਸ਼ਵਦੇਵ ਅਤੇ ਹੈੱਡ ਕਾਂਸਟੇਬਲ ਦਿਆਲਰਾਮ ਨੂੰ ਗਰਮੀ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਨੂੰ ਪਾਣੀ ਦੀ ਕਮੀ ਹੋ ਗਈ ਸੀ। ਵਿਸ਼ਵਦੇਵ ਬੀ.ਐਸ.ਐਫ. ਦੀ 59ਵੀਂ ਬਟਾਲੀਅਨ ਦੇ ਸਨ।