ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ’ਚ ਸ਼ਮੀ ਦੀ ਵਾਪਸੀ, ਬੁਮਰਾਹ ਵੀ ਖੇਡਣਗੇ

ਨਵੀਂ ਦਿੱਲੀ :ਚੈਂਪੀਅਨਸ ਟਰਾਫੀ ਦਾ ਆਯੋਜਨ 19 ਫਰਵਰੀ ਤੋਂ 9 ਮਾਰਚ ਤੱਕ ਪਾਕਿਸਤਾਨ ਅਤੇ ਯੂਏਈ ਵਿੱਚ ਹੋਵੇਗਾ। ਇਨ੍ਹਾਂ 4 ਸ਼ਹਿਰਾਂ ਵਿੱਚ ਲਾਹੌਰ, ਕਰਾਚੀ, ਰਾਵਲਪਿੰਡੀ ਅਤੇ ਦੁਬਈ ਸ਼ਾਮਲ ਹਨ।ਬੀਸੀਸੀਆਈ ਨੇ ਅੱਜ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਅਤੇ ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ ਕੀਤਾ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਚੋਣਕਾਰ ਅਜੀਤ ਅਗਰਕਰ ਅਤੇ ਕਪਤਾਨ ਰੋਹਿਤ ਸ਼ਰਮਾ ਨੇ 15 ਮੈਂਬਰੀ ਭਾਰਤੀ ਟੀਮ ਦੇ ਨਾਵਾਂ ਦਾ ਖੁਲਾਸਾ ਕੀਤਾ।ਭਾਰਤੀ ਫੈਨਜ਼ ਬੇਸਬਰੀ ਨਾਲ ਚੈਂਪੀਅਨਸ ਟਰਾਫੀ ਦਾ ਇੰਤਜ਼ਾਰ ਕਰ ਰਹੇ ਹਨ।

ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਇਕ ਸਾਲ ਬਾਅਦ ਟੀਮ ‘ਚ ਵਾਪਸੀ ਹੋਈ ਹੈ। ਆਸਟ੍ਰੇਲੀਆ ਦੌਰੇ ਦੌਰਾਨ ਜ਼ਖਮੀ ਹੋਏ ਜਸਪ੍ਰੀਤ ਬੁਮਰਾਹ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਸ਼ਮੀ ਸੱਟ ਕਾਰਨ ਨਵੰਬਰ 2023 ਤੋਂ ਟੀਮ ਤੋਂ ਬਾਹਰ ਸਨ। 4 ਆਲਰਾਊਂਡਰਾਂ ਨੂੰ ਟੀਮ ‘ਚ ਰੱਖਿਆ ਗਿਆ ਹੈ। ਇਸ ‘ਤੇ ਰੋਹਿਤ ਸ਼ਰਮਾ ਨੇ ਕਿਹਾ ਕਿ ਸਾਡੇ ਲਈ ਅਜਿਹੇ ਵਿਕਲਪ ਚੰਗੇ ਹਨ, ਜੋ ਗੇਂਦਬਾਜ਼ੀ ਕਰ ਸਕਦੇ ਹਨ ਅਤੇ ਲੋੜ ਪੈਣ ‘ਤੇ ਬੱਲੇਬਾਜ਼ੀ ਵੀ ਕਰ ਸਕਦੇ ਹਨ।

ਭਾਰਤੀ ਟੀਮ ਦੇ ਸਾਰੇ ਮੈਚ ਦੁਬਈ ਵਿੱਚ ਖੇਡੇ ਜਾਣਗੇ। ਭਾਰਤ ਦਾ ਸਾਹਮਣਾ 23 ਫਰਵਰੀ ਨੂੰ ਦੁਬਈ ਵਿੱਚ ਪਾਕਿਸਤਾਨ ਨਾਲ ਹੋਵੇਗਾ। ਰੋਹਿਤ ਸ਼ਰਮਾ (ਸੀ), ਸ਼ੁਭਮਨ ਗਿੱਲ (ਵੀਸੀ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕੇਟਕੀਪਰ), ਕੇਐਲ ਰਾਹੁਲ (ਵਿਕੇਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।

Leave a Reply

Your email address will not be published. Required fields are marked *