ਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਲੋਕ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ 1 ਵਜੇ ਵਾਪਰਿਆ। ਟਰੱਕ ਨੇ ਟਾਟਾ ਮੈਜਿਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਟਾਟਾ ਮੈਜਿਕ ਖਾਈ ਵਿੱਚ ਜਾ ਡਿੱਗੀ। ਇਹ ਹਾਦਸਾ ਹਿਸਾਰ ਨੈਸ਼ਨਲ ਹਾਈਵੇ ‘ਤੇ ਪਿੰਡ ਬਿਧਰਾਨਾ ਨੇੜੇ ਵਾਪਰਿਆ।
ਟਾਟਾ ਮੈਜਿਕ ‘ਤੇ 15 ਲੋਕ ਸਨ ਸਵਾਰ
ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿੰਡ ਮਰਖੇੜੀ ਤੋਂ 15 ਲੋਕ ਟਾਟਾ ਮੈਜਿਕ ਵਿੱਚ ਸਵਾਰ ਹੋ ਕੇ ਗੋਗਾਮੇੜੀ ਜਾ ਰਹੇ ਸਨ ਪਰ ਰਸਤੇ ਵਿੱਚ ਹੀ ਨੈਸ਼ਨਲ ਹਾਈਵੇਅ ‘ਤੇ ਪਿੰਡ ਬਿਧਰਾਣਾ ਅਤੇ ਸ਼ਿਮਲਾ ਵਿਚਕਾਰ ਲੱਕੜਾਂ ਨਾਲ ਭਰੇ ਟਰੱਕ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਸਦਰ ਨਰਵਾਣਾ ਦੇ ਐਸ.ਐਚ.ਓ. ਕੁਲਦੀਪ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਜੀਂਦ ਅਤੇ ਹਿਸਾਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਗੱਡੀ ਕੁਰੂਕਸ਼ੇਤਰ ਜ਼ਿਲ੍ਹੇ ਤੋਂ ਰਾਜਸਥਾਨ ਦੇ ਗੋਗਾਮੇੜੀ ਸਥਿਤ ਮੰਦਰ ਵੱਲ ਜਾ ਰਹੀ ਸੀ। ਐਸ.ਐਚ.ਓ. ਨੇ ਦੱਸਿਆ ਕਿ ਹਾਦਸੇ ਸਮੇਂ ਵਾਹਨ ਸੜਕ ’ਤੇ ਖੜ੍ਹਾ ਸੀ।