ਅਯੁੱਧਿਆ ਦੀ ਸੜਕਾਂ ‘ਤੇ ਨਜ਼ਰ ਰੱਖ ਰਹੀ NSG ,ਸੜਕਾਂ ‘ਤੇ ਕੀਤੀ ਮੌਕ ਡਰਿੱਲ

ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਬੀਤੀ ਰਾਤ ਨੂੰ ਰਾਸ਼ਟਰੀ ਸੁਰੱਖਿਆ ਗਾਰਡ (NSG) ਦੇ ਕਮਾਂਡੋ ਅਚਾਨਕ ਸੜਕਾਂ ‘ਤੇ ਆ ਗਏ। ਐਨ.ਐਸ.ਜੀ. ਦੀ ਟੀਮ ਏ.ਟੀ.ਐਸ., ਐਸ.ਟੀ.ਐਫ., ਪੀ.ਏ.ਸੀ., ਪੁਲਿਸ ਅਤੇ ਫੌਜ ਦੇ ਨਾਲ ਸੜਕਾਂ ‘ਤੇ ਆ ਗਈ ਅਤੇ ਮੌਕ ਡਰਿੱਲ ਕੀਤੀ। ਦੇਰ ਰਾਤ ਹਨੂੰਮਾਨਗੜ੍ਹੀ ਕਨਕ ਭਵਨ ਅਤੇ ਦਸ਼ਰਥ ਮਹਿਲ ਦੀਆਂ ਸਾਰੀਆਂ ਦੁਕਾਨਾਂ ਅਚਾਨਕ ਬੰਦ ਹੋ ਗਈਆਂ। ਕਮਾਂਡੋਜ਼ ਨੂੰ ਅਚਾਨਕ ਸੜਕ ‘ਤੇ ਦੇਖ ਕੇ ਅਯੁੱਧਿਆ ਦੇ ਲੋਕ ਵੀ ਹੈਰਾਨ ਰਹਿ ਗਏ।

ਮੰਦਰ ਦੀ ਸੁਰੱਖਿਆ ਲਈ 200 ਜਵਾਨ ਤਾਇਨਾਤ ਹਨ
ਦੱਸ ਦੇਈਏ ਕਿ ਅਯੁੱਧਿਆ ‘ਚ ਰਾਮਲਲਾ ਦੀ ਸੁਰੱਖਿਆ ਲਈ NSG ਕਮਾਂਡੋ ਤਾਇਨਾਤ ਹਨ। ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ ਅਤੇ ਮੰਦਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ SSF ਯਾਨੀ ਵਿਸ਼ੇਸ਼ ਸੁਰੱਖਿਆ ਬਲ ਦੇ ਹੱਥਾਂ ਵਿੱਚ ਹੈ। ਮੰਦਰ ਦੀ ਸੁਰੱਖਿਆ ਲਈ 200 ਜਵਾਨ ਤਾਇਨਾਤ ਹਨ। ਯੂ.ਪੀ ਸਰਕਾਰ ਨੇ ਪੀ.ਏ.ਸੀ. ਅਤੇ ਪੁਲਿਸ ਕਰਮਚਾਰੀਆਂ ਨੂੰ ਮਿਲਾ ਕੇ ਐਸ.ਐਸ.ਐਫ. ਦਾ ਗਠਨ ਕੀਤਾ। NSG ਟੀਮ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੀ ਹੈ। ਬੀਤੇ ਦਿਨ ਵੀ ਐਨ.ਐਸ.ਜੀ. ਕਮਾਂਡੋਜ਼ ਨੇ ਐਮਰਜੈਂਸੀ ਸਥਿਤੀਆਂ ਵਿੱਚ ਸੁਰੱਖਿਆ ਪ੍ਰਦਾਨ ਕਰਦੇ ਹੋਏ ਅਤਿਵਾਦੀ ਗਤੀਵਿਧੀਆਂ ਨਾਲ ਨਜਿੱਠਣ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਦੇਰ ਰਾਤ ਇੱਕ ਵਾਰ ਫਿਰ ਐਨ.ਐਸ.ਜੀ. ਕਮਾਂਡੋ ਅਯੁੱਧਿਆ ਦੀਆਂ ਸੜਕਾਂ ’ਤੇ ਆ ਗਏ।

Leave a Reply

Your email address will not be published. Required fields are marked *