ਯਾਤਰੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਨਵੀਆਂ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਪਰ ਉਨ੍ਹਾਂ ਲਈ ਟਰੈਕ ਨਾ ਹੋਣ ਕਾਰਨ ਆਵਾਜਾਈ ਵਧ ਗਈ ਹੈ। ਅਜਿਹੇ ‘ਚ ਉੱਤਰੀ ਰੇਲਵੇ ਹੁਣ ਨਵੀਂ ਪਟੜੀ ਵਿਛਾਉਣ ਜਾ ਰਿਹਾ ਹੈ, ਜਿਸ ਲਈ ਸਰਵੇ ਸ਼ੁਰੂ ਹੋ ਗਿਆ ਹੈ। ਰੇਲਵੇ ਨਿਰਮਾਣ ਵਿਭਾਗ ਦੇ ਡਿਪਟੀ ਚੀਫ਼ ਇੰਜੀਨੀਅਰ ਰਜਿੰਦਰਾ ਗਰਗ ਨੇ ਦੱਸਿਆ ਕਿ ਦਿੱਲੀ ਤੋਂ ਅੰਬਾਲਾ ਤੱਕ ਇਸ ਵੇਲੇ 2 ਟਰੈਕ ਹਨ, ਇੱਥੇ 2 ਹੋਰ ਟ੍ਰੈਕ ਵਿਛਾਏ ਜਾਣਗੇ। ਇਸ ਦੇ ਨਾਲ ਹੀ ਅੰਬਾਲਾ ਤੋਂ ਜੰਮੂ ਤੱਕ ਵੀ 2 ਟ੍ਰੈਕ ਹਨ। ਇੱਥੇ ਇੱਕ ਹੋਰ ਟਰੈਕ ਵਿਛਾਇਆ ਜਾਵੇਗਾ। ਦਿੱਲੀ ਤੋਂ ਅੰਬਾਲਾ ਤੱਕ ਕਰੀਬ 200 ਕਿਲੋਮੀਟਰ ਅਤੇ ਅੰਬਾਲਾ ਤੋਂ ਜੰਮੂ ਤੱਕ ਕਰੀਬ 400 ਕਿਲੋਮੀਟਰ ਤੱਕ ਟ੍ਰੈਕ ਵਿਛਾਇਆ ਜਾਣਾ ਹੈ।