ਨੇਪਾਲ ਦੀ ਵਿਦੇਸ਼ ਸਕੱਤਰ ਸੇਵਾ ਲਮਸਾਲ ਨੇ ਸੋਮਵਾਰ ਨੂੰ ਵਿਕਰਮ ਮਿਸਰੀ ਨੂੰ ਭਾਰਤ ਦੇ ਵਿਦੇਸ਼ ਸਕੱਤਰ ਵਜੋਂ ਨਿਯੁਕਤੀ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਨੇਪਾਲ-ਭਾਰਤ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਉਮੀਦ ਰੱਖਦੀ ਹੈ। ਚੀਨ ਅਤੇ ਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਮਾਹਿਰ ਮੰਨੇ ਜਾਂਦੇ ਅਨੁਭਵੀ ਡਿਪਲੋਮੈਟ ਵਿਕਰਮ ਮਿਸ਼ਰੀ ਨੇ ਸੋਮਵਾਰ ਨੂੰ ਭਾਰਤ ਦੇ ਨਵੇਂ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ।