ਪੈਰਿਸ ਓਲੰਪਿਕ 2024 ਮੱਧ ਪੜਾਅ ‘ਤੇ ਹੈ। ਖੇਡਾਂ ਦੇ ਮਹਾਕੁੰਭ ਵਿੱਚ ਐਥਲੈਟਿਕਸ ਦੀ ਸ਼ੁਰੂਆਤ ਹੋ ਗਈ ਹੈ। ਹੁਣ ਭਾਰਤੀ ਐਥਲੀਟ ਪੈਰਿਸ ਓਲੰਪਿਕ ‘ਚ ਆਪਣਾ ਜੌਹਰ ਦਿਖਾਉਣ ਜਾ ਰਹੇ ਹਨ। ਭਾਰਤ ਦੀ ਤਰਫੋਂ ਹਰਿਆਣਾ ਦੀ ਕਿਰਨ ਪਹਿਲ ਨੇ ਅੱਜ 400 ਮੀਟਰ ਦੌੜ ਮੁਕਾਬਲੇ ਦੇ ਪਹਿਲੇ ਦੌਰ ਵਿੱਚ ਭਾਗ ਲਿਆ, ਪਹਿਲੇ ਰਾਊਂਡ ਵਿੱਚ ਕਿਰਨ ਪਹਿਲ 7ਵੇਂ ਸਥਾਨ ’ਤੇ ਰਹੀ। ਉਹ ਅਗਲੇ ਦੌਰ ਲਈ ਕੁਆਲੀਫਾਈ ਨਹੀਂ ਕਰ ਸਕੇ। ਕਿਰਨ ਪਹਿਲ ਨੇ 400 ਮੀਟਰ ਦੀ ਦੌੜ 52.51 ਸੈਕਿੰਡ ਵਿੱਚ ਪੂਰੀ ਕੀਤੀ। ਹਰਿਆਣਾ ਦੇ ਸੋਨੀਪਤ ਦੀ ਰਹਿਣ ਵਾਲੀ ਕਿਰਨ ਪਹਿਲ ਨੇ ਸ਼ਾਨਦਾਰ ਢੰਗ ਨਾਲ ਮਹਿਲਾਵਾਂ ਦੀ 400 ਮੀਟਰ ਦੌੜ ਦੇ ਪ੍ਰਵੇਸ਼ ਮਾਪਦੰਡ ਨੂੰ ਪਾਰ ਕੀਤਾ ਅਤੇ ਨੈਸ਼ਨਲ ਇੰਟਰ ਸਟੇਟ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕੀਤਾ। ਕਿਰਨ ਪਹਿਲ ਨੇ 50.92 ਸਕਿੰਟ ਦੇ ਸਮੇਂ ਨਾਲ ਔਰਤਾਂ ਦੀ 400 ਮੀਟਰ ਸੈਮੀਫਾਈਨਲ ਦੇ ਹੀਟ 2 ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਤੁਹਾਨੂੰ ਦੱਸ ਦੇਈਏ ਕਿ ਔਰਤਾਂ ਦੀ 400 ਮੀਟਰ ਦੌੜ ਵਿੱਚ ਪੈਰਿਸ 2024 ਓਲੰਪਿਕ ਕੁਆਲੀਫਿਕੇਸ਼ਨ ਮਾਰਕ 50.95 ਸਕਿੰਟ ਸੀ।
Related Posts
ਮੁੰਬਈ ਦੀ ਤਰਜ਼ ‘ਤੇ ਥਾਨੇਸਰ ਸ਼ਹਿਰ ‘ਚ ਲਗਾਏ ਜਾਣਗੇ ਟ੍ਰੈਫਿਕ ਲਾਈਟਾਂ ਤੇ ਬਲਿੰਕਰ
ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਮਹਾਂਨਗਰ ਮੁੰਬਈ ਦੀ ਤਰਜ਼ ‘ਤੇ ਥਾਨੇਸਰ ਸ਼ਹਿਰ ਵਿੱਚ…
ਰਾਹੁਲ ਗਾਂਧੀ ਵੱਲੋਂ ਹਰਿਆਣਾ ਸਰਕਾਰ ‘ਤੇ ਤੰਜ ਕੱਸਦੇ ਹੋਏ ਐਕਸ ‘ਤੇ ਪੋਸਟ ਕੀਤੀ ਗਈ ਸ਼ੇਅਰ
ਹਾਲ ਹੀ ‘ਚ ਰਾਹੁਲ ਗਾਂਧੀ ਹਰਿਆਣਾ ਦੇ ਕਰਨਾਲ ਦੇ ਪਿੰਡ ਘੋਗੜੀਪੁਰ ਪਹੁੰਚੇ। ਇੱਥੇ ਉਹ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਜ਼ਖ਼ਮੀ…
ਪੁਲੀਸ ਵੱਲੋਂ 24 ਹਜ਼ਾਰ ਬੀਅਰ ਤੇ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ
ਹਰਿਆਣਾ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ । ਵੋਟਰਾਂ ਨੂੰ ਲੁਭਾਊਣ ਲਈ ਸ਼ਰਾਬ ਦੀ ਵਰਤੋਂ ਕੀਤੇ ਜਾਣ…